ਜਦੋਂ ਕੋਈ ਵਿਅਕਤੀ ਆਪਣੀ ਜ਼ਿੰਦਗੀ ਪੂਰੀ ਕਰ ਚੁੱਕਾ ਹੁੰਦਾ ਹੈ ਤਾਂ ਸਾਰੇ ਉਸ ਨੂੰ ਵਿਦਾਈ ਦਿੰਦੇ ਸਮੇਂ ਦੁਖੀ ਹੁੰਦੇ ਹਨ ਪਰ ਸਪੇਨ 'ਚ ਇੱਕ ਬੁੱਢੀ ਔਰਤ ਦੀ ਮੌਤ ਤੋਂ ਬਾਅਦ ਅਖਬਾਰ 'ਚ ਮਜ਼ਾਕੀਆ ਫੋਟੋ ਰਾਹੀਂ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਜਿਸ ਨੇ ਵੀ ਇਹ ਮੈਸੇਜ ਪੜ੍ਹਿਆ, ਉਹ ਹੈਰਾਨ ਰਹਿ ਗਿਆ। ਜਾਣਕਾਰੀ ਮੁਤਾਬਕ 75 ਸਾਲਾ ਇਸ ਔਰਤ ਦੀ ਖਾਹਿਸ਼ ਸੀ ਕਿ ਜਦੋਂ ਉਹ ਮਰੇ ਤਾਂ ਉਸ ਨੂੰ ਯਾਦਗਾਰ ਬਣਾ ਦਿੱਤਾ ਜਾਵੇ। ਲੋਕ ਹੱਸਦੇ ਹੋਏ ਆਉਣ ਅਤੇ ਬਿਲਕੁਲ ਵੀ ਦੁਖੀ ਨਾ ਹੋਣ। ਕੈਮਰੇਨ ਬੁਸਟਾਮੈਂਟ ਬਰੈਂਗੋ ਨਾਮੀ ਇੱਕ ਔਰਤ ਆਪਣੇ ਜੀਵਨ ਦੇ 75 ਸਾਲ ਬੜੀ ਖੁਸ਼ੀ ਨਾਲ ਬਿਤਾ ਚੁੱਕੀ ਸੀ। ਉਹ ਚਾਹੁੰਦੀ ਸੀ ਕਿ ਉਸ ਦੀ ਮੌਤ ਤੋਂ ਬਾਅਦ ਲੋਕ ਖੁਸ਼ ਰਹਿਣ। ਇਸ ਕਾਰਨ ਹੀ ਅਖਬਾਰ 'ਚ ਅਜਿਹਾ ਵਿਗਿਆਪਨ ਛਾਪਿਆ ਗਿਆ। ਦੱਸਣਯੋਗ ਹੈ ਕਿ ਕੈਰਮੇਨ ਬੁਸਟਾਮੈਂਟ ਬਰੈਂਗੋ ਨੇ ਬਰਿਸਲੋਨਾ 'ਚ ਆਪਣੇ ਆਖਰੀ ਸਾਹ ਲਏ। ਇਸ ਦੇ ਤੁਰੰਤ ਬਾਅਦ ਉਸ ਦੇ ਬੱਚਿਆਂ ਨੇ ਉਸ ਦੀ ਖਾਹਿਸ਼ ਮੁਤਾਬਕ ਅਖਬਾਰ 'ਚ ਇਸ ਤਰ੍ਹਾਂ ਦਾ ਵਿਗਿਆਪਨ ਛਪਵਾਇਆ। ਇਸ ਵਿਗਿਆਪਨ 'ਚ ਲਿਖਿਆ ਸੀ,''she finished her journey-in this world-at her home''। ਕੈਰਮੇਨ ਬੁਸਟਾਮੈਂਟ ਦੇ ਬੇਟੇ ਰੋਮਨ ਜਬਲ ਨੇ ਕਿਹਾ ਕਿ ਮੇਰੀ ਮਾਂ ਬਹੁਤ ਚੰਗੀ ਸੀ। ਉਹ ਇੱਕ ਚੰਗੀ ਮਾਂ ਹੋਣ ਦੇ ਨਾਲ-ਨਾਲ ਬੱਚੀ ਵੀ ਸੀ ਅਤੇ ਹਮੇਸ਼ਾਂ ਬੱਚਿਆਂ ਵਾਲੀਆਂ ਹਰਕਤਾਂ ਕਰਦੀ ਸੀ
ਸੌਣ ਤੋਂ ਪਹਿਲਾਂ ਹਰ ਜੋੜੀ ਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਹਨ ਇਹ ਗੱਲਾਂ
NEXT STORY